ਇੱਕ ਸੀ ਦਰਿਆ
ਤੇ
ਇੱਕ ਸੀ ਕੁੜੀ
ਕੁੜੀ ਰੋਜ਼ ਦਰਿਆ ਦੇ ਕੰਢੇ ਆ ਬਹਿੰਦੀ
ਕਦੇ ਉਸ ਦੇ ਹੱਥ ਫੁੱਲ ਹੁੰਦਾ,ਕਦੇ ਬੁੱਲਾਂ ਤੇ ਗੀਤ
ਲਾਲ ਸੂਹਾ ਰੰਗ ਉਸ ਤੇ ਬਹੁਤ ਫਬਦਾ
ਘੁੰਗਰਾਲੇ ਵਾਲਾਂ ਵਾਲੀ
ਦਰਿਆ ਦੀ ਆਸ਼ਕ ਹੋ ਗਈ
ਦਰਿਆ ਨੂੰ ਖ਼ਬਰ ਵੀ ਨਾ ਹੋਈ
ਇੱਕ ਦਿਨ ਰੋਜ਼ ਵਾਂਗ
ਆਉਣ ਵਾਲੇ ਤੂਫ਼ਾਨ ਤੋਂ ਬੇਖ਼ਬਰ
ਉਹ ਮਸਤ, ਗਾ ਰਹੀ ਸੀ
ਦਰਿਆ ਵਹਾ ਕੇ ਲੈ ਗਿਆ
ਆਪਣੀ ਆਸ਼ਕ ਨੂੰ...........
ਅੱਜ ਤੱਕ ਦਰਿਆ ਨੂੰ ਸਮਝ ਨਹੀਂ ਆਈ
ਹਰ ਲਹਿਰ ਨਾਲ
ਸ਼ੋਰ ਕਿਉਂ ਹੁੰਦੈ
No comments:
Post a Comment