ਮੈਂ ਤੈਨੂੰ ਮਿਲਣਾ ਚਾਹੁੰਦੀ ਸਾਂ
ਇੰਜ ਕੇ
ਜਦ ਤੂੰ ਮੈਨੂੰ ਮਿਲਿਆ
ਮੇਰੇ
ਮੱਥੇ ਤੇ ਚਾਨਣ ਸੀ
ਤੈਥੋਂ ਝੱਲ ਨਾ ਹੋਇਆ
ਤੂੰ ਅੱਖਾਂ ਬੰਦ ਕਰ ਲਈਆਂ
ਮੈਂ
ਬਿੰਦੀ ਵਗਾਹ ਮਾਰੀ..........
ਜਦ ਤੂੰ ਮਿਲਿਆ
ਮੇਰੀਆਂ ਵੀਣੀਆਂ ਬੋਲ
ਪਈਆਂ
ਤੈਨੂੰ
ਖਣਖਣਾਹਟ ਪਸੰਦ ਨਾ ਆਈ
ਮੈਂ ਕੰਗਨ ਲਾਹ
ਸੁਟੇ..........
ਜਦ ਤੂੰ ਮਿਲਿਆ
ਮੈਂ ਨੱਚ ਰਹੀ ਸੀ
ਜਾਂ ਸ਼ਾਇਦ
ਹੱਸ ਰਹੀ ਸੀ
ਤੂੰ ਬੁੱਲਾਂ ਤੇ ਹੱਥ ਰੱਖ ਦਿੱਤਾ
ਮੇਰੀਆਂ ਝਾਂਜਰਾਂ ਬੋਰ
ਬੋਰ ਹੋ ਖਿੰਡ ਗਈਆਂ
ਮੈਂ ਚਾਹੁੰਦੀ ਆਂ
ਹੁਣ ਜਦ ਤੂੰ ਮੈਨੂੰ ਮਿਲੇਂ
ਮੱਥੇ
ਦੀ ਬਿੰਦੀ
ਹੱਥਾਂ ਦੇ ਕੰਗਣ
ਪੈਰਾਂ ਦੀਆਂ ਝਾਂਜਰਾਂ
ਸਬ ਸਲਾਮਤ
ਰਹਿਣ
ਮਾਫ਼ ਕਰੀਂ
ਹੁਣ ਮੈਂ.....
ਮੈਂ ਪਰਤਨਾ ਚਾਹੁੰਦੀ ਆਂ....
ਰਿਸ਼ਤਿਆਂ
ਦੀ ਸਲਾਮਤੀ ਲਈ
ਜ਼ਰੂਰੀ ਹੋ ਗਿਆ
ਮੈਂ ਤੋਂ ਮੈਂ ਤੱਕ ਦੇ
ਅਮੁੱਕ
ਪਰਤ ਕੇ ਨਾ ਆ ਸਕਾਂ .......
No comments:
Post a Comment