?
by Preet Paul Hundal on Tuesday, May 1, 2012 at 1:23am ·
ਚਰਚਾ ਸੀ ਉਸਦੀ ਖੁਸ਼ੀ ਦਾ
ਹੈਰਾਨੀ ਦਾ ਪਸਾਰਾ ਸੀ ,
ਪਰੇਸ਼ਾਨੀ ਵੀ ਨੁਮਾਇਆਂ ਸੀ
ਔਰਤ ਹੋ ਕੇ ਹੱਸਦੀ ਹੈ ?
ਗਮਾਂ ਕੋਲੋਂ ਨਸਦੀ ਹੈ ?
ਗਿਲਾ ਕੋਈ ਕਰਦੀ ਨਹੀਂ
ਦਰਦ ਕੋਈ ਜਰਦੀ ਨਹੀਂ
....ਬੜੇ ਪਰੇਸ਼ਾਨ ਸਨ
ਡਰਦੀ ਨਹੀਂ ਸੀ.....
ਹੱਥ ਕੋਈ ਫੜਦੀ ਨਹੀਂ ਸੀ
..........................
ਪਰਛਾਵਿਆਂ ਤੋਂ ਲੈ ਰਹੇ ਨੇ
ਮੇਚਾ ਉਸ ਸੰਗਲ ਲਈ....
ਜਿਸ ਨੂੰ ਤੋੜਣ ਲਈ ਮਾਰਿਆ
ਉਮਰ ਜਿਡਾ ਹੰਭਲਾ ਸੀ.
..........................
ਰਿਸ਼ਤਿਆਂ ਦੀ ਮਹਿਫਿਲ'ਚ
ਚਰਚਾ ਸੀ ਉਸਦੀ ਖੁਸ਼ੀ ਦਾ
..
No comments:
Post a Comment