ਤੂੰ ਆ ਹੀ ਜਾਂਵੀਂ,ਕੱਲ
ਆਪਾਂ ਮੇਲੇ ਚੱਲਾਂਗੇ
ਮੈਂ ਸੂਹੀ ਫੁਲਕਾਰੀ ਲੈ
ਫੱਬ ਜਾਂਵਾਂਗੀ
ਤੇ
ਤੂੰ ,ਤੂੰ..
ਰੂਹ ਗੱਲ ਪਾ ਲਵੀਂ
ਹੱਸਦਾ ਸੋਹਣਾ ਲਗਦੈਂ
ਸੋ,ਤੂੰ
ਤੂੰ ਆ ਹੀ ਜਾਂਵੀਂ,ਕੱਲ
ਪੁੱਛੀਂ ਨਾਂ,,, ਕੀ ਲੈਣਾ
ਬਸ
ਹੌਲੀ ਜਹੀ ਦੇ ਦੇਵੀਂ
ਮੁੱਠੀ’ਚ
ਸ਼ਾਹ ਕਾਲਾ ਬੱਦਲ
ਤੇ
ਚਿੱਟਾ ਚੰਨ
ਮੈਂ ਤੈਨੂੰ ਮੁੱਹਬਤ ਲੈ ਦੇਵਾਂਗੀ
No comments:
Post a Comment