Saturday, 7 April 2012

ਤੂੰ

ਤੂੰ
ਮੇਰੇ ਜ਼ਹਿਨ ਦੀ ਕੁੱਖੋਂ ਜੰਮਿਆ
ਇੱਕ ਖਿਆਲ ਏਂ,
ਮੈਂ ਤੈਨੂੰ ਪਿਆਰ ਕਰਦੀ ਹਾਂ
ਕਈ ਵ੍ਹਰੇ ਹੋਏ
ਤੂੰ
ਜ਼ਹਿਨ'ਚੋਂ ਉਠ ਕੇ
ਤੁਰਦਾ ਤੁਰਦਾ.....
 ਲਹੂ ਵਾਲੀ ਰਗ਼'ਚ
ਜਾ ਲੱਥਾ ਸੈਂ
ਰਕਤਚਾਪ ਮੱਧਮ ਪੈ ਗਈ ਸੀ
ਸਮੇਂ ਦੇ ਨਾਲ ਨਾਲ ਤੂੰ ਰਗਾਂ'ਚ ਜੰਮਦਾ ਗਿਆ
ਲਹੂ ਦੀ ਗਰਦਿਸ਼ ਦੱਸਦੀ ਏ
ਇੱਕ ਦਿਨ ਤੂੰ
ਦਿਲ'ਚੋਂ ਲੰਘਦਾ ਹੋਇਆ
ਓਸੇ ਦੀ ਕੰਧ ਨਾਲ ਚੰਬੜ ਗਿਆ ਸੈਂ
ਹੁਣ ਮੈਂ ਕੁੱਝ ਨਹੀਂ ਕਰ ਸਕਦੀ
ਸੌਂਦੇ -ਜਾਗਦੇ ,ਉਠਦੇ -ਬਹਿੰਦੇ
ਬਸ ਇੱਕੋ ਧੜਕਾ ਲੱਗਾ ਰਹਿੰਦਾ...
ਰਾਤ ਬਰਾਤੇ
ਕਿਸੇ ਦਿਨ
ਜੇ ਕਿਤੇ  ਤੂੰ
ਗਲਤੀ ਨਾਲ
ਦਿਲ ਦਾ ਬੂਹਾ ਢੋ ਲਿਆ...




No comments:

Post a Comment